ਜੇ ਤੁਸੀਂ ਇੱਕ ਔਰਤ ਹੋ ਜੋ ਸਕੌਟਲੈਂਡ ਵਿੱਚ ਬਦਸਲੂਕੀ ਜਾਂ ਹਿੰਸਾ ਦਾ ਸਾਹਮਣਾ ਕਰ ਰਹੀ ਹੈ ਅਤੇ ਤੁਸੀਂ 16 ਸਾਲਾਂ ਜਾਂ ਇਸਤੋਂ ਵੱਧ ਉਮਰ ਦੇ ਹੋ, ਸਾਡਾ ਸੈਂਟਰ ਤੁਹਾਨੂੰ ਕਾਨੂੰਨੀ ਅਤੇ ਵਿਵਹਾਰਕ ਸਹਾਰਾ ਪ੍ਰਦਾਨ ਕਰ ਸਕਦਾ ਹੈ।
ਅਸੀਂ ਜਾਣਦੇ ਹਾਂ ਕਿ ਜੋ ਕੁਝ ਵੀ ਤੁਸੀਂ ਅਨੁਭਵ ਕਰ ਰਹੇ ਹੋ ਉਹ ਬਹੁਤ ਮੁਸ਼ਕਲ ਅਤੇ ਤਨਾਅਪੂਰਣ ਹੋ ਸਕਦਾ ਹੈ। ਸਾਡੇ ਮਹਿਲਾ ਵਕੀਲ ਅਤੇ ਸਿਖਿਅਤ ਕਰਮਚਾਰੀ ਤੁਹਾਨੂੰ ਤੁਹਾਡੇ ਅਧਿਕਾਰਾਂ ਬਾਰੇ ਸਮਝਨ ਅਤੇ ਤੁਹਾਡੇ ਵਿਕਲਪਾਂ ਦੀ ਪੜਚੋਲ ਕਰਨ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਇੱਥੇ ਹਨ।
ਸਾਡੀਆਂ ਸਾਰੀਆਂ ਸੇਵਾਵਾਂ ਮੁਫ਼ਤ ਅਤੇ ਗੁਪਤ ਹਨ। ਅਤੇ ਜੇ ਤੁਹਾਨੂੰ ਸਾਡੇ ਨਾਲ ਪੰਜਾਬੀ ਵਿੱਚ ਗੱਲ ਕਰਨ ਦੀ ਲੋੜ ਹੈ, ਅਸੀਂ ਮੁਫ਼ਤ ਵਿੱਚ ਤੁਹਾਡੀ ਭਾਸ਼ਾ ਲਈ ਇੱਕ ਇੰਟਰਪ੍ਰੈਟਰ ਲੱਭਾਂਗੇ।
ਸਾਡੀਆਂ ਹੈਲਪਲਾਈਨਾਂ ਤੁਹਾਡੀ ਸਥਿਤੀ ਬਾਰੇ ਸਾਡੇ ਵਕੀਲਾਂ ਅਤੇ ਸਿਖਿਅਤ ਕਰਮਚਾਰੀਆਂ ਨਾਲ ਗੱਲ ਕਰਨ ਦਾ ਇੱਕ ਮੌਕਾ ਹਨ।
ਸਾਨੂੰ 08088 010 789 ‘ਤੇ ਹੇਠਾਂ ਲਿਖੇ ਸਮਿਆਂ ਵਿੱਚੋਂ ਇੱਕ ਵਿੱਚ ਫੋਨ ਕਰੋ:
ਕਾਨੂੰਨੀ ਸਲਾਹ ਲਈ:
ਸੋਮਵਾਰ 2
- 5 ਵਜੇ
ਮੰਗਲਵਾਰ 6
- 8 ਵਜੇ
ਬੁੱਧਵਾਰ 11
- 2 ਵਜੇ
ਵੀਰਵਾਰ 5 - 8 ਵਜੇ
ਸ਼ੁੱਕਰਵਾਰ 10 - 1 ਵਜੇ
ਐਡਵੋਕੇਸੀ ਸਹਾਰੇ ਲਈ:
ਮੰਗਲਵਾਰ ਸਵੇਰੇ 11 ਵਜੇ– ਦੋਪਹਿਰ 2 ਵਜੇ
ਜਿਆਦਾਤਰ ਮੋਬਾਈਲਾਂ ਅਤੇ ਘਰ ਦੇ ਫੋਨਾਂ ਤੋਂ ਸਾਡੀ ਹੈਲਪਲਾਈਨ ਨੂੰ ਫੋਨ ਕਰਨਾ ਮੁਫ਼ਤ ਹੈ। ਜੇ ਤੁਹਾਨੂੰ ਪੰਜਾਬੀ ਵਿੱਚ ਗੱਲਬਾਤ ਕਰਨ ਦੀ ਲੋੜ ਹੈ, ਤਾਂ ਸਾਨੂੰ ਕਾਲ ਦੇ ਅਰੰਭ ਵਿੱਚ ਦੱਸੋ ਅਤੇ ਅਸੀਂ ਤੁਹਾਡੀ ਭਾਸ਼ਾ ਦੇ ਇੱਕ ਇੰਟਰਪ੍ਰੈਟਰ ਨੂੰ ਕਾਲ ਵਿੱਚ ਸ਼ਾਮਲ ਹੋਣ ਲਈ ਕਹਾਂਗੇ।
ਸਲਾਹ ਲਈ ਅਪੌਇੰਟਮੈਂਟਾਂ – ਜੇ ਸਾਨੂੰ ਤੁਹਾਡੀ ਸਥਿਤੀ ਬਾਰੇ ਗੱਲਬਾਤ ਕਰਨ ਅਤੇ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਹੋਰ ਸਮੇਂ ਦੀ ਜ਼ਰੂਰਤ ਹੈ, ਤਾਂ ਅਸੀਂ ਤੁਹਾਨੂੰ ਸਾਡੀ ਇੱਕ ਮਹਿਲਾ ਵਕੀਲ ਅਤੇ ਇੱਕ ਇੰਟਰਪ੍ਰੈਟਰ ਨਾਲ ਇੱਕ ਅਪੌਇੰਟਮੈਂਟ ਦਵਾਂਗੇ। ਤੁਸੀਂ ਇੱਥੇ ਵੀ ਇੱਕ ਅਪੌਇੰਟਮੈਂਟ ਬੁੱਕ ਕਰ ਸਕਦੇ ਹੋ (ਪੇਜ ਅੰਗ੍ਰੇਜ਼ੀ ਵਿੱਚ ਹੈ)
ਐਡਵੈਕੇਸੀ ਸਹਾਰਾ – ਇਹ ਇੱਕ ਸੇਵਾ ਹੈ ਜੋ ਤੁਹਾਨੂੰ ਪੁਲਿਸ ਨੂੰ ਅਪਰਾਧ ਰਿਪੋਰਟ ਕਰਨ, ਸਰਕਾਰੀ ਸੇਵਾਵਾਂ ਨਾਲ ਮਿਲ ਕੇ ਕੰਮ ਕਰਨ, ਅਤੇ ਤੁਹਾਨੂੰ ਉਪਲਬਧ ਹੋਰ ਸਹਾਇਤਾ ਬਾਰੇ ਸਵਾਲਾਂ ਵਿੱਚ ਮਦਦ ਕਰ ਸਕਦੀ ਹੈ।
ਕਾਨੂੰਨੀ ਨੁਮਾਇੰਦਗੀ – ਜੇ ਤੁਹਾਨੂੰ ਨੁਮਾਇੰਦਗੀ ਲਈ ਇੱਕ ਵਕੀਲ ਦੀ ਲੋੜ ਹੈ, ਤਾਂ ਤੁਸੀਂ ਸਾਡੇ ਕੋਲੋਂ ਕਾਨੂੰਨੀ ਨੁਮਾਇੰਦਗੀ ਪਰਾਪਤ ਕਰਨ ਲਈ ਅਰਜ਼ੀ ਦੇ ਸਕਦੇ ਹੋ। ਅਸੀਂ ਹਰ ਸਾਲ ਸਿਰਫ਼ ਇੱਕ ਸੀਮਿਤ ਗਿਣਤੀ ਵਿੱਚ ਮਾਮਲੇ ਸਵੀਕਾਰ ਕਰਦੇ ਹਾਂ। ਅਰਜ਼ੀ ਦੇਣ ਲਈ, ਕਿਰਪਾ ਕਰਕੇ ਇਹ ਫਾਰਮ ਭਰੋ (ਪੇਜ ਅੰਗ੍ਰੇਜ਼ੀ ਵਿੱਚ ਹੈ)। ਸਾਡੇ ਵਕੀਲ ਅਤੇ ਸਿਖਿਅਤ ਕਰਮਚਾਰੀ ਇੱਕ ਇੰਟਰਪ੍ਰੈਟਰ ਦੇ ਨਾਲ ਇਹ ਫਾਰਮ ਭਰਨ ਵਿੱਚ ਵੀ ਤੁਹਾਡੀ ਮਦਦ ਕਰ ਸਕਦੇ ਹਨ।
ਜੇ ਤੁਹਾਨੂੰ ਵਿਸ਼ਵਾਸ ਨਹੀਂ ਹੈ ਕਿ ਅਸੀਂ ਤੁਹਾਡੀ ਸਹਾਇਤਾ ਕਰ ਸਕਦੇ ਹਾਂ ਜਾਂ ਨਹੀਂ, ਸਾਡੀ ਹੈਲਪਲਾਈਨ ‘ਤੇ ਫੋਨ ਕਰੋ। ਅਸੀਂ ਤੁਹਾਨੂੰ ਜਾਣਕਾਰੀ ਪ੍ਰਦਾਨ ਕਰ ਸਕਦੇ ਹਾਂ ਜਾਂ ਤੁਹਾਨੂੰ ਹੋਰਨਾਂ ਸੇਵਾਵਾਂ ਨਾਲ ਜੋੜ ਸਕਦੇ ਹਾਂ ਜੋ ਸਹਾਇਤਾ ਕਰ ਸਕਦੀਆਂ ਹਨ।
ਤੁਹਾਡੀ ਸਥਿਤੀ ਜੋ ਵੀ ਹੋਵੇ, ਕਿਰਪਾ ਕਰਕੇ ਜਾਣ ਲਓ ਕਿ ਅਸੀਂ ਤੁਹਾਡੇ ਨਿਆਂਕਾਰ ਨਹੀਂ ਬਣਾਂਗੇ ਅਤੇ ਅਸੀਂ ਮੰਨਦੇ ਹਾਂ ਕਿ ਤੁਹਾਨੂੰ ਬਦਸਲੂਕੀ ਦੇ ਬਗੈਰ ਜੀਣ ਦਾ ਅਧਿਕਾਰ ਹੈ।
Monday 2 - 5 pm
Tuesday 6 - 8 pm
Wednesday 11 am - 2 pm
Thursday 5 - 8 pm
Friday 10 am - 1 pm
Tuesday 11 am - 2 pm